ਕਰ ਲਈ ਪੜ੍ਹਾਈ ਤੂੰ ਸਾਰੇ ਜਗ ਦੀ ਸਿੰਘਾ,
ਹੁਣ ਕਰ ਤੂੰ ਆਪਣੀ ਅਣਖ ਲਈ ਲੜਾਈ ਵੇ ।


ਚੋਣਾਂ ਦੇ ਵਿਚ ਫਤਹਿ ਬੁਲਾਕੇ,
ਗੁਰਾਂ ਦੇ ਪੰਥ ਦੀ ਲਾਜ ਬਚਾਕੇ,
ਬੈਠਾ ਫੇਰ ਤੂੰ ਮੁਲਕ ਦੇ ਤਖਤ'ਤੇ,
ਹੁਣ ਭੁਲੀਂ ਨਾ, ਇਤਿਹਾਸ ਦੋਹਰਾ ਦੇ ।
ਕਰ ਲਈ ਪੜ੍ਹਾਈ ਤੂੰ ਸਾਰੇ ਜਗ ਦੀ ਸਿੰਘਾ,
ਹੁਣ ਕਰ ਤੂੰ ਆਪਣੀ ਅਣਖ ਲਈ ਲੜਾਈ ਵੇ ।

ਦਸਤਾਰ ਦੀ ਤੂੰ ਸ਼ਾਨ ਵਧਾਈ,
ਕੌਮਾਂਤਰੀ ਪੱਧਰ'ਤੇ ਪੱਗ ਲਿਸ਼ਕਾਈ।
ਹੁਣ ਲੈਕੇ ਕੁਝ ਫੈਸਲੇ ਅਵੱਲੇ,
ਕਰਦੇ ਕੌਮ ਦੀ ਬੱਲੇ-ਬੱਲੇ ।
ਕਰ ਲਈ ਪੜ੍ਹਾਈ ਤੂੰ ਸਾਰੇ ਜਗ ਦੀ ਸਿੰਘਾ,
ਹੁਣ ਕਰ ਤੂੰ ਆਪਣੀ ਅਣਖ ਲਈ ਲੜਾਈ ਵੇ ।

ਤੇਰੀ ਸਾਦਗੀ ਤੋਂ ਵਾਰੇ-ਵਾਰੇ ਜਾਂਦੇ,
ਤੈਨੂੰ ਟੀ.ਵੀ'ਤੇ ਵੇਖ-ਵੇਖ ਇਤਰਾਉਂਦੇ ।
ਹੁਣ ਕਰੀਂ ਨਾ ਭਾਵਨਾਵਾਂ ਦਾ ਬੁਰਾ ਹਸ਼ਰ ਵੇ,
ਜੇ ਮੰਨਿਆ ਅਸਾਂ ਤੈਨੂੰ ਆਪਣਾ ਆਦਰਸ਼ ਵੇ ।
ਕਰ ਲਈ ਪੜ੍ਹਾਈ ਤੂੰ ਸਾਰੇ ਜਗ ਦੀ ਸਿੰਘਾ,
ਹੁਣ ਕਰ ਤੂੰ ਆਪਣੀ ਅਣਖ ਲਈ ਲੜਾਈ ਵੇ ।

ਕਾਂਗਰਸੀਆ ਹੋਵੇ ਜਾਂ ਹੋਵੇ ਅਕਾਲੀ,
ਤੇਰੇ ਗੁਣਾਂ ਨੇ ਸਭ ਦੇ ਦਿਲ'ਚ ਜਗ੍ਹਾ ਬਣਾ ਲਈ ।
ਸਾਰੀ ਕੌਮ ਨੂੰ ਤੈਥੋਂ ਬੜੀਆਂ ਨੇ ਉਮੀਦਾਂ,
ਹੁਣ ਨਿਜ-ਪ੍ਰਸਤੀ ਦੀ ਸੱਟ ਨਾ ਮਾਰੀਂ ਵੇ ।
ਕਰ ਲਈ ਪੜ੍ਹਾਈ ਤੂੰ ਸਾਰੇ ਜਗ ਦੀ ਸਿੰਘਾ,
ਹੁਣ ਕਰ ਤੂੰ ਆਪਣੀ ਅਣਖ ਲਈ ਲੜਾਈ ਵੇ ।

ਤੂੰ ਤਾਂ ਆਪਣੇ ਅੱਖੀਂ ਵੇਖਿਆ,
ਸੰਤਾਲੀ, ਚੌਰਾਸੀ ਅਤੇ ਸਤਾਸੀ ਦਾ ਸਾਕਾ ।
ਹੁਣ ਕੁਝ ਅਜਿਹਾ ਕਰਕੇ ਜਾਵੀਂ,
ਨਾ ਹੋਵੇ ਕੋਈ ਹੋਰ ਘੱਲੂਘਾਰਾ ਵੇ।
ਕਰ ਲਈ ਪੜ੍ਹਾਈ ਤੂੰ ਸਾਰੇ ਜਗ ਦੀ ਸਿੰਘਾ,
ਹੁਣ ਕਰ ਤੂੰ ਆਪਣੀ ਅਣਖ ਲਈ ਲੜਾਈ ਵੇ ।

ਵਡਮੁੱਲਾ ਹੀਰਾ ਤੂੰ ਸਾਡੀ ਕੌਮ ਦਾ,
ਵਾਹਿਗੁਰੂ ਦੇਸ਼ ਦੀ ਸੇਵਾ ਲਾਇਆ ਵੇ।
ਜੇ ਕਦੀ ਸੋਚੇਂ ਤੇਰੀ ਉਮਰ ਹੋ ਗਈ ਵਧੇਰੇ,
ਯਾਦ ਕਰ ਲਈਂ ਓਦੋਂ ਬਾਬੇ ਦੀਪ ਸਿੰਘ ਨੂੰ ਵੇ ।
ਕਰ ਲਈ ਪੜ੍ਹਾਈ ਤੂੰ ਸਾਰੇ ਜਗ ਦੀ ਸਿੰਘਾ,
ਹੁਣ ਕਰ ਤੂੰ ਆਪਣੀ ਅਣਖ ਲਈ ਲੜਾਈ ਵੇ ।

ਹੁਣ ਤਾਂ ਜਗ'ਤੇ ਜਾਹਰ ਹੋ ਗਿਆ,
ਕਿ ਸਿਘਾਂ ਤੇਰੇ ਵਰਗਿਆਂ ਦਾ ਸਦਕਾ,
ਪੰਥ ਦੀ ਸਰਦਾਰੀ ਸਦਾ ਕਾਇਮ ਰਹੇਗੀ,
ਅਤੇ ਸਿੰਘ ਰਚਣਗੇ ਰੋਜ ਨਵਾਂ ਇਤਿਹਾਸਵੇ ।
ਕਰ ਲਈ ਪੜ੍ਹਾਈ ਤੂੰ ਸਾਰੇ ਜਗ ਦੀ ਸਿੰਘਾ,
ਹੁਣ ਕਰ ਤੂੰ ਆਪਣੀ ਅਣਖ ਲਈ ਲੜਾਈ ਵੇ ।

ਕਰ ਲਈ ਪੜ੍ਹਾਈ ਤੂੰ ਸਾਰੇ ਜਗ ਦੀ ਸਿੰਘਾ,
ਹੁਣ ਕਰ ਤੂੰ ਆਪਣੀ ਅਣਖ ਲਈ ਲੜਾਈ ਵੇ ।

ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ।





O Singh,your are finished with the study of the world,
What remains is to conquer the struggle for our honour (Kaum)


Having opted to invoke "Fateh" and
after saving the Honor of the Gurus
you sat on the exalted status (throne of the nation)
Now do not forget, let history be repeated
O Singh, you have done with the study of the world,
What remains is to conquer the struggle for your honour


You have exalted the honor of the Dastar
the pag made shining on the altar of the Kaum
now ring the call of conscience and
let the Kaum feel exhilarated (Balle Balle)
O Singh, you have done with the study of the world,
What remains is to conquer the struggle for our honour.


i am a sacrifice to your simplicity
pride rings in our hearts seeing you through the media (TV)
Now, do not let us down (our hopes and aspirations)
Since we consider you our role model,
O Singh, you have done with the study of the world,
What remains is to conquer the struggle for our honour.



whether a Congress-man or an Akali
Your virtues have found a place in every heart
the entire Sikh-kaum (that too of the world) has great expectations from you,
therefore, do not hurt us with any selfish act
O Singh, you have done with the study of the world,
What remains is to conquer the struggle for our honour.


You have been a witness to
the struggle of the '47, the '84 and the '87
now do something different that
we may not see another "Ghallughara" (holocaust)
O Singh, you have done with the study of the world,
What remains is to conquer the struggle for our honour.


You are a priceless diamond of the "Kaum"
that Waheguru has bestowed on you the Seva of the nation
and if ever doubt assails you with the years (age)
do remember the sacrifice of Baba Deep Singh Ji
O Singh, you have done with the study of the world,
What remains is to conquer the struggle for our honour.



Now the world has realized
the Worth and Virtue of the Singhs ("Singh is King"?)
the reign of the "kaum" shall ever remain
for the 'Singh' to ever create history anew
O Singh, you have done with the study of the world,
What remains is to conquer the struggle for our honour.


O Singh, you have done with the study of the world,
What remains is to conquer the struggle for our honour.


Waheguru ji ka Khalsa !
Waheguru ji ki Fateh !!

Message from the author: Please note that this poem is entirely free from any political bias as it is only an expression of loads of expectations that the sikh-community has from its contemporary leader. Dr. Manmohan Singh ji is not only my role model, he is the jewel of our community of whom we're all proud. This poem is just an attempt to honor his indispensable qualities and also to revitalize his KHALSA spirit. And "ਲੜਾਈ" according to this poem refers to taking bold decisions and not fighting physically. And "ਆਪਣੀ ਅਣਖ" means the self-respect of the sikh-community.

[Editor's Note: The English translation of the original Gurmukhi poem has been rendered by the Sikhnet team. Every effort has been made to render the spirit of the original composition, however, apologies are in order in case we have failed in our effort in keeping to the spirit of the original]

Add a Comment